ਗੁਰਦਾਸਪੁਰ : ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਫਾਈਨਲ ਹੋ ਗਏ ਹਨ। ਹੌਟ ਸੀਟ ਗੁਰਦਾਸਪੁਰ ਤੋਂ ਭਾਜਪਾ ਨੇ ਸਿਨੇ ਸਟਾਰ ਸੰਨੀ ਦੋਓਲ ਨੂੰ ਮੈਦਾਨ 'ਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸੁਨੀਲ ਜਾਖੜ ਨਾਲ ਹੋਵੇਗਾ। ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਠਿੰਡਾ ਲੋਕ ਸਭਾ ਸੀਟ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਫਿਰੋਜ਼ਪੁਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਉਮੀਦਵਾਰ ਐਲਾਨ ਕੇ ਸਸਪੈਂਸ ਖ਼ਤਮ ਕਰ ਦਿੱਤਾ ਹੈ। ਹੁਸ਼ਿਆਰਪੁਰ ਸੀਟ ਤੋਂ ਭਾਜਪਾ ਨੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਪੱਤਾ ਕੱਟ ਕੇ ਉਨ੍ਹਾਂ ਦੇ ਵਿਰੋਧੀ ਫਗਵਾੜਾ ਤੋਂ ਪਾਰਟੀ ਦੇ ਵਿਧਾਇਕ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸੰਨੀ ਦਿਓਲ ਦੇ ਚੋਣ ਮੈਦਾਨ 'ਚ ਕੁੱਦਣ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਇਕਦਮ ਚੜ੍ਹ ਗਿਆ ਹੈ। ਗੁਰਦਾਸਪੁਰ ਸੀਟ ਤੋਂ ਅਦਾਕਾਰ ਵਿਨੋਦ ਖੰਨਾ ਜਿੱਤ ਦੇ ਆ ਰਹੇ ਹਨ। ਖੰਨਾ ਦੇ ਦੇਹਾਂਤ ਤੋਂ ਬਾਅਦ ਹੋਈ ਜ਼ਿਮਨੀ ਚੋਣ 'ਚ ਇਹ ਸੀਟ ਕਾਂਗਰਸ ਦੇ ਕਬਜ਼ੇ 'ਚ ਆ ਗਈ ਸੀ। ਹਰਸਿਮਰਤ ਕੌਰ ਬਾਦਲ ਲਗਾਤਾਰ ਤੀਜੀ ਵਾਰ ਬਠਿੰਡਾ ਤੋਂ ਮੈਦਾਨ 'ਚ ਹੋਵੇਗੀ। ਸੁਖਬੀਰ ਚੌਥੀ ਵਾਰ ਲੋਕ ਸਭਾ ਚੋਣ ਲ਼ੜਨ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ ਸਾਰੀਆਂ ਦੱਸ ਸੀਟਾਂ 'ਤੇ ਅਤੇ ਉਨ੍ਹਾਂ ਦੀ ਸਹਿਯੋਗੀ ਭਾਜਪਾ ਨੇ ਤਿੰਨ ਸੀਟਾਂ 'ਤੇ ਉਮੀਦਵਾਰ ਉਤਾਰ ਦਿੱਤੇ ਹਨ।
ਸ਼੍ਰੋਅਦ ਉਮੀਦਵਾਰਾਂ ਦਾ ਐਲਾਨ ਸਾਬਕਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ।ਹੁਸ਼ਿਆਰਪੁਰ ਤੋਂ ਟਿਕਟ ਕੱਟਣ 'ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਟਵੀਟ ਕਰ ਕੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ। ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਕੋਈ ਦੋਸ਼ ਹੋਵੇ ਤਾਂ ਦੱਸ ਦਿਓ? ਮੇਰੀ ਗ਼ਲਤੀ ਕੀ ਹੈ... ਮੈਂ ਖੇਤਰ 'ਚ ਏਅਰਪੋਰਟ ਬਣਵਾਇਆ। ਰੇਲਗੱਡੀਆਂ ਚਲਵਾਈਆਂ। ਸੜਕਾਂ ਬਣਵਾਈਆਂ। ਜੇ ਇਹੀ ਦੋਸ਼ ਹੈ ਤਾਂ ਮੈਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾ ਦਿਆਂਗਾ ਕਿ ਉਹ ਅਜਿਹੀਆਂ ਗ਼ਲਤੀਆਂ ਨਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਨਾਂ ਅੱਗੇ ਲਿਖਿਆ ਚੌਕੀਦਾਰ ਸ਼ਬਦ ਵੀ ਹਟਾ ਲਿਆ ਹੈ।ਬੇਅਦਬੀ ਕਾਂਡ ਤੋਂ ਬਾਅਦ ਅਕਾਲੀ ਦਲ 'ਚ ਮਚੀ ਖ਼ਲਬਲੀ ਤੋਂ ਵਰਕਰ ਨਿਰਾਸ਼ ਹਨ। ਸੁਖਬੀਰ ਦੀ ਜਿੱਤ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਵਰਕਰਾਂ 'ਚ ਨਵਾਂ ਜੋਸ਼ ਭਰ ਸਕਦੀ ਹੈ।ਸੁਖਬੀਰ ਬਾਦਲ 1996 'ਚ ਫ਼ਰੀਦਕੋਟ ਸੀਟ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜੇ ਤੇ ਜਿੱਤੇ। 1998 'ਚ ਦੂਜੀ ਵਾਰ ਸੰਸਦ ਮੈਂਬਰ ਬਣੇ।
1999 'ਚ ਕਾਂਗਰਸ ਦੇ ਜਗਮੀਤ ਬਰਾੜ ਨੇ 5,148 ਵੋਟਾਂ ਤੋਂ ਹਰਾਇਆ। 2004 'ਚ ਕਾਂਗਰਸ ਦੀ ਕਰਨ ਕੌਰ ਬਰਾੜ ਨੂੰ ਹਰਾ ਕੇ ਦੁਬਾਰਾ ਜਿੱਤੇ।ਗਿਆਨ ਜੋਤੀ' ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਹਰਸਿਮਰਤ ਕੌਰ ਬਾਦਲ ਹਲਕੇ 'ਚ ਸਰਗਰਮ ਹਨ। ਹਲਕਾ ਬਦਲਣ ਨਾਲ ਵਰਕਰਾਂ 'ਚ ਗ਼ਲਤ ਸੰਦੇਸ਼ ਜਾ ਸਕਦਾ ਹੈ। ਉਨ੍ਹਾਂ ਦੀ ਜਿੱਤ ਨਾਲ ਬਠਿੰਡਾ 'ਚ ਸ਼੍ਰੋਅਦ ਦਾ ਗੜ੍ਹ ਹੋਰ ਮਜ਼ਬੂਤ ਹੋਵੇਗਾ। ਦੁਬਾਰਾ ਸਰਕਾਰ ਬਣਨ ਦੀ ਸਥਿਤੀ 'ਚ ਉਨ੍ਹਾਂ ਦਾ ਮੰਤਰੀ ਅਹੁਦਾ ਵੀ ਪੱਕਾ ਹੈ।2009 'ਚ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਇਕ ਲੱਖ ਤੋਂ ਵੀ ਜ਼ਿਆਦਾ ਵੋਟਾਂ ਤੋਂ ਹਰਾਇਆ ਸੀ।
2014 'ਚ ਉਹ ਆਪਣੇ ਦਿਓਰ ਮਨਪ੍ਰੀਤ ਬਾਦਲ ਨੂੰ ਹਰਾ ਕੇ ਲੋਕ ਸਭਾ ਪਹੁੰਚੀ। ਇਸ ਵਾਰ ਉਨ੍ਹਾਂ 'ਤੇ ਹੈਟ੍ਰਿਕ ਦਾ ਦਬਾਅ ਹੈ।ਸਾਲ 1998 'ਚ ਵਿਨੋਦ ਖੰਨਾ ਨੂੰ ਮੈਦਾਨ 'ਚ ਉਤਾਰਿਆ। ਭਾਜਪਾ ਨੇ ਕਾਂਗਰਸ ਦੀ ਇਸ ਪੁਰਾਣੀ ਸੀਟ 'ਤੇ ਕਬਜ਼ਾ ਜਮਾ ਲਿਆ ਸੀ। ਸਾਲ 2009 ਨੂੰ ਛੱਡ ਕੇ ਵਿਨੋਦ ਖੰਨਾ ਲਗਾਤਾਰ ਇਸ ਸੀਟ ਤੋਂ ਜਿੱਤਦੇ ਆ ਰਹੇ ਹਨ। ਉਨ੍ਹਾਂ ਦੇਹਾਂਤ ਤੋਂ ਬਾਅਦ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਇਹ ਸੀਟ ਫਿਰ ਕਾਂਗਰਸ ਦੇ ਕਬਜ਼ੇ 'ਚ ਆ ਗਈ। ਭਾਜਪਾ ਦਾ ਮੰਨਣਾ ਹੈ ਕਿ ਸੈਲੀਬ੍ਰਿਟੀ ਦੇ ਆਉਣ ਨਾਲ ਇਹ ਸੀਟ ਫਿਰ ਉਨ੍ਹਾਂ ਦੇ ਖਾਤੇ 'ਚ ਆ ਸਕਦੀ ਹੈ।ਸੰਨੀ ਦਿਓਲ ਪਹਿਲੀ ਵਾਰ ਚੋਣ ਮੈਦਾਨ 'ਚ ਉਤਰੇ ਹਨ। ਉਨ੍ਹਾਂ ਦੇ ਪਿਤਾ ਧਰਮਿੰਦਰ ਦਾ ਪੁਸ਼ਤੈਨੀ ਘਰ ਲੁਧਿਆਣਾ ਦੇ ਪਿੰਡ ਸਾਹਨੇਵਾਲ 'ਚ ਹੈ। ਧਰਮਿੰਦਰ ਲਗਾਤਾਰ ਇੱਥੇ ਆਉਂਦੇ ਰਹਿੰਦੇ ਹਨ।ਹੁਸ਼ਿਆਰੁਪਰ ਤੋਂ ਚੁਣੇ ਗਏ ਰਿਟਾਇਰਡ ਆਈਏਐੱਸ ਅਫ਼ਸਰ ਸੋਮ ਪ੍ਰਕਾਸ਼ ਲਗਾਤਾਰ ਦੋ ਵਾਰ ਭਾਜਪਾ ਦੀ ਫਗਵਾੜਾ ਸੀਟ ਤੋਂ ਵਿਧਾਇਕ ਹੈ। ਉਮੀਦਵਾਰ ਬਣਾਉਣ ਤੋਂ ਬਾਅਦ ਸਾਂਪਲਾ ਧੜੇ ਨਾਲ ਨਰਾਜ਼ਗੀ ਹੋਰ ਵਧ ਸਕਦੀ ਹੈ।
ਇਨ੍ਹਾਂ ਨਾਲ ਮੁਕਾਬਲਾ
ਬਠਿੰਡਾ
ਹਰਸਿਮਰਤ ਕੌਰ ਬਾਦਲ -- ਸ਼੍ਰੋਅਦ
ਅਮਰਿੰਦਰ ਸਿੰਘ ਰਾਜਾ ਵੜਿੰਗ -- ਕਾਂਗਰਸ
ਬਲਜਿੰਦਰ ਕੌਰ -- ਆਮ ਆਦਮੀ ਪਾਰਟੀ
ਸੁਖਪਾਲ ਸਿੰਘ ਖਹਿਰਾ -- ਪੰਜਾਬ ਏਕਤਾ ਪਾਰਟੀ
ਫਿਰੋਜ਼ਪੁਰ
ਸੁਖਬੀਰ ਬਾਦਲ -- ਸ਼੍ਰੋਅਦ
ਸ਼ੇਰ ਸਿੰਘ ਘੁਬਾਇਆ -- ਕਾਂਗਰਸਟ
ਹਰਜਿੰਦਰ ਸਿੰਘ ਕਾਕਾ -- ਆਪ
ਹੰਸ ਰਾਜ ਕਾਕਾ -- ਪੀਡੀਏ
ਗੁਰਦਾਸਪੁਰ
ਸੁਨੀਲ ਜਾਖੜ -- ਕਾਂਗਰਸ
ਸਨੀ ਦਿਓਲ -- ਭਾਜਪਾ
ਪੀਟਰ ਮਸੀਹ -- ਆਪ
ਪੀਡੀਏ -- ਲਾਲ ਚੰਦ
ਹੁਸ਼ਿਆਰਪੁਰ
ਡਾ. ਰਾਜਕੁਮਾਰ ਚੱਬੇਵਾਲ -- ਕਾਂਗਰਸ
ਸੋਮਪ੍ਰਕਾਸ਼ -- ਭਾਜਪਾ
ਡਾ. ਰਵਜੋਤ ਸਿੰਘ -- ਆਪ
ਖੁਸ਼ੀ ਰਾਮ -- ਪੀਡੀਏ



