ਡੇਰਾ ਬਾਬਾ ਨਾਨਕ , 16 ਜੂਨ ( NRI MEDIA )
ਗੁਰਦਾਸਪੁਰ ਤੋਂ ਸਾਂਸਦ ਅਤੇ ਬਾਲੀਵੁੱਡ ਅਭਿਨੇਤਾ ਸਨੀ ਦੇਓਲ ਨੇ ਐਮਪੀ ਬਣਨ ਤੋਂ ਬਾਅਦ ਪਹਿਲੀ ਵਾਰ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਕਾਰੀਡੋਰ ਉੱਤੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ , ਉਹ ਆਪਣੇ ਟਵਿੱਟਰ ਹੈਂਡਲ ਉੱਤੇ ਕਰਤਾਰਪੁਰ ਕਾਰੀਡੋਰ ਉੱਤੇ ਕੰਮ ਦੀ ਸਮੀਖਿਆ ਕਰਦੇ ਹੋਏ ਆਪਣੀ ਫੋਟੋ ਵੀ ਪੋਸਟ ਕੀਤੀ ,ਸਨੀ ਦਿਓਲ ਨੇ ਟਵਿਟਰ ਤੇ ਲਿਖਿਆ ਕਿ ਉਹ ਇਥੇ ਕਰਤਾਰਪੁਰ ਕਾਰੀਡੋਰ ਦੇ ਕੰਮ ਦਾ ਜਾਇਜਾ ਲੈਣ ਆਏ ਸਨ |
ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ 59 ਸਾਲਾ ਭਾਜਪਾ ਸਾਂਸਦ ਨੇ ਕਰਤਾਰਪੁਰ ਕਾਰੀਡੋਰ ਦਾ ਦੌਰਾ ਕੀਤਾ ਹੈ ,ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਇੱਥੇ ਡੇਰਾ ਬਾਬਾ ਨਾਨਕ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ, ਬੀ ਐਸ ਐਫ ਕਰਮੀ ਅਤੇ ਹੋਰ ਲੋਕ ਮੌਜੂਦ ਸਨ. ਉਹ ਉੱਥੇ ਸਿਰਫ਼ ਅੱਧੇ ਘੰਟਾ ਰੁਕੇ ਅਤੇ ਕੰਮ ਦੀ ਸਮੀਖਿਆ ਕਰਕੇ ਚਲੇ ਗਏ |
ਭਾਰਤੀ ਸਰਹੱਦ ਦੇ ਵੱਲ ਕਰਤਾਰਾਪੁਰ ਕਾਰੀਡੋਰ ਦੀ ਉਸਾਰੀ 30 ਸਤੰਬਰ ਤਕ ਪੂਰਾ ਹੋ ਜਾਣ ਦੀ ਉਮੀਦ ਹੈ , ਕਰਤਾਰਾਪੁਰ ਕਾਰੀਡੋਰ ਨਾਲ ਪਾਕਿਸਤਾਨ ਦੇ ਨਰੋਵਾਲ ਵਿੱਚ ਗੁਰੂਦਵਾਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਨਾਲ ਜੋੜਿਆ ਜਾਵੇਗਾ , ਇਹ ਕੋਰੀਡੋਰ ਭਾਰਤ ਤੋਂ ਸਿੱਖਾਂ ਨੂੰ ਪਾਕਿਸਤਾਨ ਵਿੱਚ ਸਥਿਤ ਆਪਣੇ ਪਵਿੱਤਰ ਸਥਾਨ ਤੇ ਬਿਨਾਂ ਵੀਜਾ ਦੀ ਸਹੂਲਤ ਉਪਲਬਧ ਹੁੰਦੇ ਹੋਏ ਦਰਸ਼ਨ ਕਰਨ ਦੀ ਮੰਜੂਰੀ ਦੇਵੇਗਾ |



