ਇਸ ਪਿੰਡ ਵੱਲੋਂ ਚੋਣਾਂ ਦਾ ਬਾਈਕਾਟ, ਨਹੀਂ ਪਈ ਇਕ ਵੀ ਵੋਟ; ਖਾਲੀ ਪਏ ਪੋਲਿੰਗ ਬੂਥ

by jaskamal

ਨਿਊਜ਼ ਡੈਸਕ : ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ 'ਚ ਹੁਣ ਤਕ ਇਕ ਵੀ ਵੋਟ ਨਹੀਂ ਪਈ ਹੈ। ਵੋਟਰਾਂ ਵੱਲੋਂ ਕੀਤੇ ਬਾਈਕਾਟ ਕਾਰਨ ਇਥੇ ਕਿਸੇ ਵੀ ਵਿਅਕਤੀ ਨੇ ਵੋਟ ਨਹੀਂ ਪਾਈ। ਵੋਟਰਾਂ ਵੱਲੋਂ ਇਹ ਬਾਈਕਾਟ ਪਿੰਡ ਦੇ ਇਕ ਰੇਲਵੇ ਫਾਟਕ ਦੇ ਪਿਛਲੇ ਤਿੰਨ ਸਾਲ ਤੋਂ ਬੰਦ ਹਏ ਹੋਣ ਦੇ ਵਿਰੋਧ 'ਚ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਹੁਣ ਤਕ ਗੜ੍ਹਸ਼ੰਕਰ 'ਚ ਕੁੱਲ 21.60 ਫ਼ੀਸਦੀ ਵੋਟਿੰਗ ਹੋਈ ਹੈ।

ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੇਜ ਸਿੰਘ ਬਸਿਆਲਾ ਨੇ ਦੱਸਿਆ ਕਿ ਕਿਸੇ ਵੀ ਸੂਰਤ 'ਚ ਅੱਜ ਪਿੰਡ ਦਾ ਕੋਈ ਵੀ ਵਿਅਕਤੀ ਪੋਲਿੰਗ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਪਿਛਲੇ ਤਿੰਨ ਸਾਲ ਤੋਂ ਬੰਦ ਪਏ ਫਾਟਕ ਨੂੰ ਖੋਲ੍ਹਣ ਲਈ ਕਿਸੇ ਵੀ ਸਿਆਸੀ ਧਿਰ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ।