ਪਟਿਆਲਾ ’ਚ ਚੱਲੀਆਂ ਗੋਲੀਆਂ, ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਸਣੇ 2 ਜ਼ਖ਼ਮੀ

by jaskamal

ਨਿਊਜ਼ ਡੈਸਕ : ਸ਼ਹਿਰ ਦੇ ਅਰਬਨ ਅਸਟੇਟ ਫੇਸ-2 ਦੀ ਮਾਰਕੀਟ ’ਚ ਦੇਰ ਸ਼ਾਮ ਗੋਲੀਆਂ ਚੱਲੀਆਂ, ਜਿਸ ’ਚ ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜਸਦੀਪ ਸਿੰਘ ਜੌਲੀ ਅਤੇ ਉਸ ਦਾ ਸਾਥੀ ਮਨਦੀਪ ਸਿੰਘ ਜ਼ਖਮੀ ਹੋ ਗਏ। ਹਮਲਾਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਤੇ ਆਪਣੀ ਜਾਨ ਬਚਾਉਣ ਲਈ ਮਨਦੀਪ ਸਿੰਘ ਅਤੇ ਜਸਦੀਪ ਸਿੰਘ ਗੱਡੀ ’ਚ ਬੈਠ ਕੇ ਰਾਜਪੁਰਾ ਵੱਲ ਨੂੰ ਚੱਲ ਪਏ, ਜਿਥੇ ਫਿਰ ਤੋਂ ਹਮਲਾਵਰਾਂ ਨੇ ਮਗਰ ਗੱਡੀ ਲਗਾ ਲਈ ਅਤੇ ਰਾਜਪੁਰੇ ਤੱਕ ਉਨ੍ਹਾਂ ਦਾ ਪਿੱਛਾ ਕੀਤਾ।

ਦੋਵੇਂ ਨੇ ਹਮਲਾਵਰਾਂ ਨੂੰ ਆਉਂਦੇ ਦੇਖ ਆਪਣੀ ਗੱਡੀ ਨੂੰ ਥਾਣਾ ਸਦਰ ਰਾਜਪੁਰਾ ’ਚ ਵਾੜ ਦਿੱਤੀ ਤੇ ਜਾਨ ਬਚਾਈ, ਜਿਥੇ ਰਾਜਪੁਰਾ ਪੁਲਸ ਨੇ ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪਹੁੰਚਾਇਆ। ਇਸ ਹਮਲੇ ’ਚ ਮਨਦੀਪ ਸਿੰਘ ਦੇ ਮੋਢੇ ’ਚ ਗੋਲੀ ਲੱਗੀ ਹੈ, ਜਦੋਂ ਜਸਦੀਪ ਸਿੰਘ ਜੌਲੀ ਦੇ ਕੁਝ ਛੱਰੇ ਲੱਗੇ ਹਨ।

More News

NRI Post
..
NRI Post
..
NRI Post
..