ਹਾਦਸਾਗ੍ਰਸਤ ਹੋਣੋਂ ਬਚਿਆ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਦਾ ਜਹਾਜ਼, ਜਾ ਸਕਦੀ ਸੀ ਜਾਨ!

by jaskamal

ਨਿਊਜ਼ ਡੈਸਕ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜਹਾਜ਼ ਹਾਦਸੇ ’ਚ ਵਾਲ-ਵਾਲ ਬਚ ਗਏ। ਮਮਤਾ ਬੈਨਰਜੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ ਨਿੱਜੀ ਜਹਾਜ਼ ’ਚ ਉਡਾਣ ਦੌਰਾਨ ਗੜਬੜੀ ਆ ਗਈ, ਜਿਸ ਕਾਰਨ ਉਨ੍ਹਾਂ ਦਾ ਜਹਾਜ਼ ਕਿਸੇ ਦੂਜੇ ਜਹਾਜ਼ ਨਾਲ ਟਕਰਾਉਂਦੇ-ਟਕਰਾਉਂਦੇ ਵਾਲ-ਵਾਲ ਬਚ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਮੇਰੀ ਜਾਨ ਵੀ ਜਾ ਸਕਦੀ ਸੀ। ਪਾਇਲਟ ਦੀ ਸੂਝਬੂਝ ਕਾਰਨ ਦੋਵੇਂ ਜਹਾਜ਼ਾਂ ’ਚ ਟੱਕਰ ਟਲ ਗਈ। ਮਮਤਾ ਬੈਨਰਜੀ ਨੇ ਇਸ ਪੂਰੀ ਘਟਨਾ ਨੂੰ ਪੱਛਮੀ ਬੰਗਾਲ ਵਿਧਾਨ ਸਭਾ ’ਚ ਦੱਸਿਆ।

ਮਮਤਾ ਨੇ ਜਹਾਜ਼ ’ਚ ਉਡਾਣ ਦੌਰਾਨ ਮੁਸ਼ਕਲ ਆਉਣ ਤੋਂ ਬਾਅਦ ਪੱਛਮੀ ਬੰਗਾਲ ਸਰਕਾਰ ਨੇ ਸ਼ਨੀਵਾਰ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੂੰ ਰਿਪੋਰਟ ਤਲਬ ਕੀਤੀ ਸੀ। ਇਸ ਘਟਨਾ ਵਿਚ ਮਮਤਾ ਦੀ ਪਿੱਠ ਅਤੇ ਛਾਤੀ ’ਚ ਹਲਕੀਆਂ ਸੱਟਾਂ ਲੱਗੀਆਂ। ਸੂਬਾ ਸਰਕਾਰ ਨੇ ਡੀ. ਜੀ. ਸੀ. ਏ. ਤੋਂ ਜਾਣਨਾ ਚਾਹਿਆ ਕਿ ਮਮਤਾ ਦੇ ਨਿੱਜੀ ਜਹਾਜ਼ ਦੇ ਮਾਰਗ ਨੂੰ ਮਨਜ਼ੂਰੀ ਦਿੱਤੀ ਸੀ ਜਾਂ ਨਹੀਂ? ਦਰਅਸਲ ਮੁੱਖ ਮੰਤਰੀ ਮਮਤਾ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਮਗਰੋਂ ਪੱਛਮੀ ਬੰਗਾਲ ਪਰਤ ਰਹੀ ਸੀ, ਉਸ ਸਮੇਂ ਇਹ ਘਟਨਾ ਵਾਪਰੀ।