ਸ੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਦੇ ਨੌਜਵਾਨ ਆਗੂ ਨੇ ਕੀਤੀ ਖ਼ੁਦਕੁਸ਼ੀ

by jaskamal

ਨਿਊਜ਼ ਡੈਸਕ : ਸ੍ਰੀ ਮੁਕਤਸਰ ਸਾਹਿਬ ਦੀ ਵੋਹਰਾ ਕਾਲੋਨੀ ਦੇ ਵਸਨੀਕ ਤੇ ਭਾਜਪਾ ਦੇ ਨੌਜਵਾਨ ਆਗੂ ਵਿਸ਼ਾਲ ਕਮਰਾ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਲਾਸ਼ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਵੋਹਰਾ ਕਾਲੋਨੀ ’ਚ ਸਥਿਤ ਘਰ ’ਚ ਭਾਜਪਾ ਆਗੂ ਵਿਸ਼ਾਲ ਕਮਰਾ ਬੇਸੁੱਧ ਹਾਲਤ ’ਚ ਪਏ ਹੋਏ ਸਨ। ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੇ ਦੇਖਿਆ, ਉਸ ਨੂੰ ਬੇਸੁੱਧ ਹਾਲਤ ’ਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।

ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪੋਸਟਮਾਰਟਮ ਲਈ ਰਖਵਾ ਦਿੱਤਾ। ਮੌਕੇ ’ਤੇ ਮੌਜੂਦ ਥਾਣਾ ਸਿਟੀ ਦੇ ASI ਬਲਦੇਵ ਸਿੰਘ ਨੇ ਦੱਸਿਆ ਕਿ ਲਾਸ਼ ਕੋਲੋਂ ਤਿੰਨ ਪੇਜ਼ਾਂ ਦਾ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਮ੍ਰਿਤਕ ਵੱਲੋਂ ਕਈ ਲੋਕਾਂ ਕੋਲੋਂ ਪੈਸੇ ਲੈਣ ਦੀ ਗੱਲ ਵੀ ਕਹੀ ਗਈ ਹੈ। ਪੁਲਸ ਨੂੰ ਮ੍ਰਿਤਕ ਦੇ ਮੋਬਾਇਲ ’ਚੋਂ ਸ਼ੱਕੀ ਕਾਲਜ਼ ਤੇ ਚੈਟਿੰਗ ਵੀ ਮਿਲੀ ਹੈ, ਨਾਲ ਹੀ ਇਕ ਕਾਲੀ ਸ਼ੀਸ਼ੀ ਬਰਾਮਦ ਹੋਈ ਹੈ, ਜਿਸ ’ਚ ਜ਼ਹਿਰੀਲੀ ਵਸਤੂ ਜਾਪਦੀ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..