ਨਿਊਜ਼ ਡੈਸਕ : ਜਲੰਧਰ 'ਚ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਖਿਲਾਫ ਜਲੰਧਰ ਪੁਲਸ ਨੇ ਪਰਚਾ ਦਰਜ ਕੀਤਾ ਹੈ, ਪੁਲਸ ਨੇ ਅੰਗਦ 'ਤੇ ਪਰਚਾ ਦਰਜ ਕਰਦਿਆਂ ਹੀ ਉਸ ਦੇ ਘਰ ਛਾਪਾ ਮਾਰਿਆ। ਹਾਲਾਂਕਿ ਮੌਕੇ ਤੋਂ ਅੰਗਦ ਦੱਤਾ ਗਾਇਬ ਸੀ।
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੰਗਦ ਦੱਤਾ ਦੇ ਖਿਲਾਫ ਕੇਬਲ ਦੇ ਸਾਮਾਨ 'ਚ ਹੇਰ-ਫੇਰ ਦੇ ਦੋਸ਼ 'ਚ ਪਰਚਾ ਦਰਜ ਕੀਤਾ ਗਿਆ ਹੈ। ਜਦੋਂ ਪੁਲਸ ਨੇ ਅੰਗਦ ਨੂੰ ਗ੍ਰਿਫਤਾਰ ਕਰਨ ਲਈ ਘਰ 'ਤੇ ਛਾਪਾ ਮਾਰਿਆ ਤਾਂ ਉਹ ਉਥੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਠਾਕੁਰ, ਸਾਬਕਾ ਵਿਧਾਇਕ ਰਜਿੰਦਰ ਬੇਰੀ ਸਮਰਥਕਾਂ ਸਮੇਤ ਮੌਕੇ 'ਤੇ ਪੁੱਜੇ।



